ਦੁਨੀਆ ਦੇ ਸਭ ਤੋਂ ਪੁਰਾਣੇ ਵੇਸਪਾ ਸਕੂਟਰ ਦੀ ਨਿਲਾਮੀ

vespa-in-roman-580x395ਦੁਨੀਆ ਦੇ ਸਭ ਤੋਂ ਪੁਰਾਣੇ ਵੇਸਪਾ ਸਕੂਟਰ ਦੀ ਨਿਲਾਮੀ ਕੀਤੀ ਜਾ ਰਹੀ ਹੈ। ਹੱਥ ਨਾਲ ਬਣਾਏ ਇਸ ਸਕੂਟਰ ਨੂੰ 1953 ਵਿੱਚ ਬਣੀ ਫਿਲਮ ਰੋਮਨ ਹਾਲੀਡੇ ਵਿੱਚ ਦਿਖਾਇਆ ਗਿਆ ਸੀ। ਇਸ ਸਕੂਟਰ ਦੇ 250,000 ਤੋਂ 300,000 ਯੂਰੋ ਵਿੱਚ ਨਿਲਾਮ ਹੋਣ ਦੀ ਸੰਭਾਵਨਾ ਹੈ। ਸਕੂਟਰ ਦਾ ਚੈਸੀ ਨੰਬਰ 1003 ਹੈ ਅਤੇ ਇਹ ਇਟਲੀ ਦੀ ਵਹਨ ਨਿਰਮਾਤਾ ਕੰਪਨੀ ਪਿਆਗੀਓ ਵੱਲੋਂ ਬਣਾਇਆ ਗਿਆ ਸੀ।

ਇਹ ਪਿਆਗੀਓ ਕੰਪਨੀ ਦਾ ਜ਼ੀਰੋ ਲੜੀ ਦਾ ਸਕੂਟਰ ਹੈ ਜਿਸ ਵਿੱਚ 60 ਪ੍ਰੋਟੋਟਾਈਪ ਹਨ। ਹਾਲਾਂਕਿ ਇਸ ਤਰਾਂ ਦੇ ਬਣੇ ਦੋ ਪ੍ਰੋਟੋਟਾਈਪ ਸਕੂਟਰ ਹੁਣ ਮੌਜੂਦ ਨਹੀਂ ਹਨ। ਆਨਲਾਈਨ ਨਿਲਾਮੀ ਕਰਨ ਵਾਲੀ ਕੰਪਨੀ ਕੈਟਵਿਕੀ ਵਿੱਚ ਵੈਸਪਾ ਸਕੂਟਰਾਂ ਦੇ ਮਾਹਿਰ ਡੇਵਿਡ ਮੇਰਵਲੀ ਮੁਤਾਬਕ ਉਨਾਂ ਨੂੰ ਕਿਸੇ ਨਿੱਜੀ ਸ੍ਰੰਗ੍ਰਿਹਕਰਤਾ ਵੱਲੋਂ ਸ ਸਕੂਟਰ ਦੇ ਖਰੀਦਣ ਦੀ ਉਮੀਦ ਹੈ। ਸਕੂਟਰ ਨੂੰ 1946 ਵਿੱਚ ਹੱਥ ਨਾਲ ਬਣਾਇਆ ਗਿਆ ਸੀ ਅਤੇ ਹੁਣ ਵੀ ਚਾਲੂ ਹਾਲਤ ਵਿੱਚ ਹੈ।

Advertisements