ਬੁਰਜ ਅਲ ਅਰਬ

​#BurjAlArab  ਬੁਰਜ ਅਲ ਅਰਬ #Dubai #7Star 

ਕਿਸੇ ਪਹਿਚਾਣ ਦਾ ਮੁਹਤਾਜ ਨਹੀ,ਕਹਿੰਦੇ ਕਹਾਉਦੇ ਅਮੀਰਾਂ ਦੀ ਦੰਦਾਂ ਹੇਠ ਜੀਭ ਆ ਜਾਂਦੀ,ਸੁਣ ਕੇ ਰਾਤ ਕੱਟਣ ਦਾ ਕਿਰਾਇਆ ਤੇ ਦੇਖ ਕੇ ਇਹਦੀ ਠਾਠ |

ਆਉ ਜਾਣੀਏ ਇਹਦੇ ਬਾਰੇ -:

1) ਦੁਬਈ ਦੇ ਜੁਮੈਹਰਾ #Jumeirah  ਜਿਲੇ ਞਿੱਚ ਪਾਣੀ ਦੇ ਵਿੱਚ ਬਣਿਆ ਹੋਇਆ ਇਹ ਹੋਟਲ

2) ਬਿਲਕੁਲ ਸਿਖਰ ਤੇ ਹੈਲੀਕਾਪਟਰ ਲਈ ਬਣਾਇਆ ਗਿਆ ਹੈਲੀਪੈਡ

3 ਅਮੀਰ ਅਤੇ ਅਰਬੀ ਸ਼ੇਖ ਆਉਦੇ ਖਾਣ ਸਵੇਰੇ ਦਾ ਨਾਸ਼ਤਾ ਆਪਣੇਂ ਉਡਣ ਖਟੋਲੇ ਤੇ

4)ਰੌਲਸ ਰਾਇਸ ਗੱਡੀ ਤੋਂ ਇਲਾਵਾ ਹੋਰ ਕਿਸੇ ਵੀ ਗੱਡੀ ਨੂੰ ਅੰਦਰ ਜਾਣ ਦੀ ਆਗਿਆ ਨਹੀ ਹੈ,ਤੁਸੀ ਆਪਣੀ ਕਾਰ ਪਾਰਕਿੰਗ ਵਿੱਚ ਲਗਾ ਕੇ ਬੁਕਿੰਗ ਕਾਉਂਟਰ ਤੇ ਆਪਣੀ ਬੁਕਿੰਗ ਦੱਸ ਦਿਉ,ਤੁਹਾਨੂੰ ਲੈਣ ਆਵੇਗੀ ਰੌਲਸ ਰਾਇਸ ਗੱਡੀ |

5)ਸੋਨੇ ਅਤੇ ਹੀਰਿਆਂ ਨਾਲ ਤਿਆਰ ਕੀਤਾ ਹੋਇਆ ਅੰਦਰ ਲਾਬੀ

6)ਹਰ ਇੱਕ ਕਮਰੇ ਵਿੱਚ ਮੌਜੂਦ ਹੈ ਯਾਕੂਜੀ ਅਤੇ ਸਪਾ 

7)ਅੰਦਰੂਨੀ ਸਜਾਵਟ ਪਹਿਲੀ ਵਾਰ ਬਨਣ ਤੇ ਜਦੋ ਸ਼ੇਖ ਨੂੰ ਪਸੰਦ ਨਹੀਂ ਆਈ ਤੇ ਸਾਰਾ #Interior  ਦੁਬਾਰਾ ਬਣਾਇਆ ਗਿਆ ਜਿਸ ਉਤੇ ਇੱਕ ਹਜਾਰ ਕਰੋੜ (INR) ਦਾ ਆਇਆ ਖਰਚ|

8) ਕੁਲ 55 ਦੇ ਲਗਪਗ ਹਨ ਹੋਟਲ ਦੀਆਂ ਆਪਣੀਆਂ ਰੌਲਸ ਰਾਇਸ #RollsRoyce ਤੇ ਹੋਰ ਮਹਿੰਗੀਆਂ ਕਾਰਾਂ |

#DubaiVasdePunjabi

#Dubai

#Rich

#

ਦੁਨੀਆ ਦੇ ਸਭ ਤੋਂ ਪੁਰਾਣੇ ਵੇਸਪਾ ਸਕੂਟਰ ਦੀ ਨਿਲਾਮੀ

vespa-in-roman-580x395ਦੁਨੀਆ ਦੇ ਸਭ ਤੋਂ ਪੁਰਾਣੇ ਵੇਸਪਾ ਸਕੂਟਰ ਦੀ ਨਿਲਾਮੀ ਕੀਤੀ ਜਾ ਰਹੀ ਹੈ। ਹੱਥ ਨਾਲ ਬਣਾਏ ਇਸ ਸਕੂਟਰ ਨੂੰ 1953 ਵਿੱਚ ਬਣੀ ਫਿਲਮ ਰੋਮਨ ਹਾਲੀਡੇ ਵਿੱਚ ਦਿਖਾਇਆ ਗਿਆ ਸੀ। ਇਸ ਸਕੂਟਰ ਦੇ 250,000 ਤੋਂ 300,000 ਯੂਰੋ ਵਿੱਚ ਨਿਲਾਮ ਹੋਣ ਦੀ ਸੰਭਾਵਨਾ ਹੈ। ਸਕੂਟਰ ਦਾ ਚੈਸੀ ਨੰਬਰ 1003 ਹੈ ਅਤੇ ਇਹ ਇਟਲੀ ਦੀ ਵਹਨ ਨਿਰਮਾਤਾ ਕੰਪਨੀ ਪਿਆਗੀਓ ਵੱਲੋਂ ਬਣਾਇਆ ਗਿਆ ਸੀ।

ਇਹ ਪਿਆਗੀਓ ਕੰਪਨੀ ਦਾ ਜ਼ੀਰੋ ਲੜੀ ਦਾ ਸਕੂਟਰ ਹੈ ਜਿਸ ਵਿੱਚ 60 ਪ੍ਰੋਟੋਟਾਈਪ ਹਨ। ਹਾਲਾਂਕਿ ਇਸ ਤਰਾਂ ਦੇ ਬਣੇ ਦੋ ਪ੍ਰੋਟੋਟਾਈਪ ਸਕੂਟਰ ਹੁਣ ਮੌਜੂਦ ਨਹੀਂ ਹਨ। ਆਨਲਾਈਨ ਨਿਲਾਮੀ ਕਰਨ ਵਾਲੀ ਕੰਪਨੀ ਕੈਟਵਿਕੀ ਵਿੱਚ ਵੈਸਪਾ ਸਕੂਟਰਾਂ ਦੇ ਮਾਹਿਰ ਡੇਵਿਡ ਮੇਰਵਲੀ ਮੁਤਾਬਕ ਉਨਾਂ ਨੂੰ ਕਿਸੇ ਨਿੱਜੀ ਸ੍ਰੰਗ੍ਰਿਹਕਰਤਾ ਵੱਲੋਂ ਸ ਸਕੂਟਰ ਦੇ ਖਰੀਦਣ ਦੀ ਉਮੀਦ ਹੈ। ਸਕੂਟਰ ਨੂੰ 1946 ਵਿੱਚ ਹੱਥ ਨਾਲ ਬਣਾਇਆ ਗਿਆ ਸੀ ਅਤੇ ਹੁਣ ਵੀ ਚਾਲੂ ਹਾਲਤ ਵਿੱਚ ਹੈ।